Sikhi Animated
1 mini-series on ShortFlix
Sikhi Animated ਦਾ ਮਕਸਦ ਗੁਰਮਤਿ ਦੇ ਅਸੂਲਾਂ, ਗੁਰੂ ਘਰ ਦੀ ਮਰਯਾਦਾ ਅਤੇ ਸਿੱਖ ਜੀਵਨ ਦੇ ਖਜ਼ਾਨਿਆਂ ਨੂੰ ਸੁੰਦਰ, ਗਹਿਰੇ ਅਤੇ ਸਿਖਲਾਈ-ਭਰਪੂਰ ਐਨੀਮੇਟਡ ਵੀਡੀਓਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣਾ ਹੈ। ਸਾਡਾ ਸੁਪਨਾ ਹੈ ਕਿ ਸਿੱਖ ਧਰਮ ਦੀਆਂ ਅਲੋਪ ਹੋ ਰਹੀਆਂ ਕਦਰਾਂ ਅਤੇ ਕੀਮਤਾਂ ਮੁੜ ਜਾਗ੍ਰਤ ਹੋਣ, ਨਵੀਂ ਪੀੜ੍ਹੀ ਸਿੱਖੀ ਨਾਲ ਜੁੜੇ ਅਤੇ ਗੁਰੂ ਸਾਹਿਬ ਦੀ ਬਖ਼ਸ਼ੀ ਹੋਈ ਚੜ੍ਹਦੀ ਕਲਾ ਵਿਚ ਵਾਧਾ ਹੋਵੇ। ਅਸੀਂ ਆਪਣੇ ਦਰਸ਼ਕਾਂ ਨੂੰ ਸਤਿਕਾਰ ਸਹਿਤ ਬੇਨਤੀ ਕਰਦੇ ਹਾਂ ਕਿ ਆਪਣੇ ਵਿਚਾਰ ਅਤੇ ਸੁਝਾਅ ਜ਼ਰੂਰ ਸਾਂਝੇ ਕਰੋ ਤਾਂ ਜੋ ਤੁਹਾਡਾ ਹਰ ਇਕ ਸੈਕਿੰਡ ਗਿਆਨ-ਭਰਪੂਰ ਅਤੇ ਲਾਭਦਾਇਕ ਹੋਵੇ। ਅਜੋਕੇ ਸਮੇਂ ਵਿਚ ਧਰਮ ਵਿਚ ਆ ਰਹੀਆਂ ਕੁਰੀਤੀਆਂ ’ਤੇ ਵੀ ਨਿਰਭਉ ਤੇ ਨਿਰਵੈਰ ਹੋ ਕੇ ਵਿਚਾਰਿਆ ਜਾਵੇਗਾ, ਤਾਂ ਜੋ ਸਮਾਜ ਵਿਚ ਸੁਧਾਰ ਦਾ ਰਾਹ ਖੁੱਲ ਸਕੇ। ਅਸੀਂ ਇਹ ਵੀ ਨਹੀਂ ਕਹਿੰਦੇ ਕਿ ਵੀਡੀਓਜ਼ ਵਿੱਚ ਦੱਸੇ ਸਾਰੇ ਸਿੱਖ ਅਸੂਲਾਂ ਦੀ ਪੂਰੀ ਤਰ੍ਹਾਂ ਧਾਰਨਾ ਕਰਦੇ ਹਾਂ — ਪਰ ਇਹ ਸਾਡੀ ਚਾਹ ਹੈ ਕਿ ਆਪ ਜੀ ਦੀਆਂ ਅਸੀਸਾਂ ਅਤੇ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਸਾਰੇ ਮਿਲ ਕੇ ਸੱਚੀ ਸਿੱਖੀ ਜੀਵਨ ਵਿੱਚ ਲਿਆਂਦੀਏ ਅਤੇ ਗੁਰੂ ਦਰਬਾਰ ਵਿਚ ਮੁਖ ਊਜਲ ਹੋਇਏ। ਆਸ ਹੈ ਕਿ ਤੁਸੀਂ ਸਾਡੇ ਯਤਨਾਂ ਨੂੰ ਪਿਆਰ, ਸਹਿਯੋਗ ਅਤੇ ਆਪਣੀਆਂ ਅਸੀਸਾਂ ਨਾਲ ਸਨਮਾਨ ਦੋਗੇ। Sikhi Animated Team
- ਸੌਖੇ ਢੰਗ ਨਾਲ ਗੁਰਬਾਣੀ ਪੜਨੀ ਸਿੱਖੋ · Hindi · 25 episodes